ਡਾਇਬੀਟੀਜ਼ ਜੀ ਪੀ ਐੱਸ ਕੀ ਹੈ?

ਕੈਨੇਡੀਅਨ ਡਾਇਬੀਟੀਜ਼ ਐਸੋਸੀਏਸ਼ਨ ਸ਼ੱਕਰ ਰੋਗ (ਸ਼ੂਗਰ ਦੀ ਬਿਮਾਰੀ) ਵਾਲੇ ਲੋਕਾ ਨੂੰ ਅਜਿਹੇ ਢੰਗ ਨਾਲ ਜਾਣਕਾਰੀ, ਸਹਾਰਾ ਅਤੇ ਸਾਧਨ ਮੁਹੱਈਆ ਕਰਦੀ ਹੈ, ਜਿਹੜੇ ਉਨ੍ਹਾਂ ਲਈ ਅਰਥਪੂਰਨ ਹੋਣ – ਕੈਨੇਡਾ ਭਰ ਵਿੱਚ ਕਿਸੇ ਵੀ ਥਾਂ, ਜਿੱਥੇ ਫ਼ੋਨ, ਕੋਈ ਐਡਰੈੱਸ, ਜਾਂ ਕੰਪਿਊਟਰ ਹੋਵੇ। ਸਾਡੇ ਸਾਧਨ, ਸਾਡੇ ਦਫ਼ਤਰਾਂ ਰਾਹੀਂ ਦੂਰ ਦੂਰ ਤੱਕ ਉਪਲਬਧ ਹਨ ਅਤੇ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ, 1-800-BANTING ਡਾਇਲ ਕਰ ਕੇ ਜਾਂ ਆਨ-ਲਾਈਨ diabetes.ca ਵਿਖੇ। ਅਜਿਹੀ ਜਾਣਕਾਰੀ ਅਤੇ ਸਾਧਨ ਜਿਹੜੇ ਅਤੇ ਸੱਭਿਅਚਾਰਕ ਤੌਰ ’ਤੇ ਉਚਿਤ ਕਈ ਭਾਸ਼ਾਵਾਂ ਵਿੱਚ ਹੋਣ, ਮੁਹੱਈਆ ਕਰਵਾਉਣ ਲਈ ਐਸੋਸੀਏਸ਼ਨ ਵੱਲੋਂ ਚੁੱਕੇ ਗਏ ਪਹਿਲੇ ਕਦਮਾਂ ਵਿੱਚੋਂ ਡਾਇਬੀਟੀਜ਼ ਜੀ ਪੀ ਐੱਸ ਇੱਕ ਹੈ।

ਡਾਇਬੀਟੀਜ਼ ਜੀ ਪੀ ਐੱਸ ਦਾ ਮੰਤਵ ਆਪਣੇ ਆਪ ਸਿੱਖਿਆ ਪ੍ਰਾਪਤ ਕਰਨ ਦੇ ਢੰਗ ਨਾਲ ਆਮ ਜਾਣਕਾਰੀ ਮੁਹੱਈਆ ਕਰਨਾ ਹੈ। ਆਪਣੇ ਸ਼ੱਕਰ ਰੋਗ ਦਾ ਉਪਾਅ ਕਰਨ ਲਈ ਵਧੇਰੇ ਵਿਸ਼ੇਸ਼ ਜਾਣਕਾਰੀ ਲੈਣ ਲਈ ਸਿਹਤ ਸੰਭਾਲ ਕਰਨ ਵਾਲੀ ਆਪਣੀ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰੋ।

ਇਹ ਪ੍ਰੋਜੈਕਟ (ਯੋਜਨਾ) ਵਿਭਿੰਨ ਖੇਤਰਾਂ ਦੀ ਸਲਾਹਕਾਰ ਕਮੇਟੀ ਦੇ ਉੱਦਮ ਰਾਹੀਂ ਚਲਾਇਆ ਜਾਂਦਾ ਹੈ, ਜਿਸ ਵਿੱਚ ਸ਼ੱਕਰ ਰੋਗ ਤੋਂ ਪੀੜਤ ਵਿਅਕਤੀ; ਐਸੋਸੀਏਸ਼ਨ ਦਾ ਅਮਲਾ; ਸਿਹਤ ਸੰਭਾਲ ਕਰਨ ਵਾਲੇ ਪੇਸ਼ਾਵਰ ਅਤੇ ਭਾਈਚਾਰੇ ਦੇ ਹੋਰ ਹਿੱਸੇਦਾਰ ਜਿਹੜੇ ਵੈਨਕੂਵਰ, ਬੀ ਸੀ ਵਿੱਚ ਸਥਿਤ ਐਸੋਸੀਏਸ਼ਨ ਦੀ ਚਾਈਨਜ਼ (ਚੀਨੀ) ਸਲਾਹਕਾਰ ਕਮੇਟੀ ਦੀ ਵਿਰਸੇ ਨੂੰ ਜਾਰੀ ਰੱਖ ਰਹੇ ਹਨ। ਡਾਇਬੀਟੀਜ਼ ਜੀ ਪੀ ਐੱਸ ਦਾ ਵਿਸ਼ਾ ਵਸਤੂ, ਨੈਸ਼ਨਲ ਨਯੂਟਰੀਸ਼ਨ ਕਮੇਟੀ (ਪੌਸ਼ਟਿਕ ਆਹਾਰ ਬਾਰੇ ਕੌਮੀ ਕਮੇਟੀ) ਅਤੇ ਨੈਸ਼ਨਲ ਨਯੂਟਰੀਸ਼ਨ ਐਜੂਕੇਸ਼ਨ ਕਮੇਟੀ (ਪੌਸ਼ਟਿਕ ਆਹਾਰ ਬਾਰੇ ਸਿੱਖਿਆ ਲਈ ਕੌਮੀ ਕਮੇਟੀ) ਵੱਲੋਂ ਕੀਤੇ ਗਏ ਕੰਮ ਉੱਪਰ ਆਧਾਰਤ ਹੈ।