ਕਿਰਿਆਸ਼ੀਲ ਹੋਣਾ

ਕਿਰਿਆਸ਼ੀਲ ਕਿਉਂ?

ਬਾਕਾਇਦਾ ਸਰੀਰਕ ਗਤੀਵਿਧੀ ਤੁਹਾਡੇ ਖ਼ੂਨ ਵਿੱਚਲੇ ਗਲੂਕੋਜ਼ ਨੂੰ ਕਾਬੂ ਕਰਨ ਵਿੱਚ ਫ਼ਾਇਦਾ ਕਰੇਗੀ। ਤੁਸੀਂ ਸਰੀਰਕ ਅਤੇ ਰੂਹ ਪੱਖੋਂ ਵੀ ਚੰਗੇਰਾ ਮਹਿਸੂਸ ਕਰੋਗੇ।

ਕੈਨੇਡੀਅਨ ਡਾਇਬੀਟੀਜ਼ ਐਸੋਸੀਏਸ਼ਨ ਦੀਆਂ ਕਲਿਨਿਕਲ ਪ੍ਰੈਕਟਿਸ ਸੇਧਾਂ (The Canadian Diabetes Association's Clinical Practice Guidelines) r18 ਸਾਲ ਤੋਂ 64 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਹਫ਼ਤੇ ਵਿੱਚ 150 ਮਿੰਟਾਂ ਲਈ ਸਰੀਰਕ ਗਤੀਵਿਧੀਆਂ ਦੀ ਸਿਫ਼ਾਰਸ਼ ਕਰਦੀ ਹੈ। ਇਹ ਉਹੀ ਸਿਫ਼ਾਰਸ਼ ਹੈ ਜੋ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਕਰਦੀ ਹੈ।

ਫ਼ਾਇਦੇ

ਸਧਾਰਨ ਤੌਰ ਤੇ, ਤੁਸੀਂ ਜਿੰਨੀ ਵਧੇਰੇ ਸਰੀਰਕ ਗਤੀਵਿਧੀ ਕਰਦੇ ਹੋ, ਓਨਾਂ ਹੀ ਵਧੇਰੇ ਲਾਭ ਹੁੰਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਸ਼ੁਰੂ ਕਰਦੇ ਹੋ। ਕਿੱਥੋਂ ਸ਼ੁਰੂ ਕੀਤਾ ਜਾਵੇ, ਇਹ ਜਾਣਨ ਲਈ ਸਿਹਤ ਸੰਭਾਲ ਕਰਨ ਵਾਲੀ ਆਪਣੀ ਟੀਮ ਨਾਲ ਗੱਲ ਕਰੋ।

ਇਹ ਚਾਰਟ ਵਿਖਾਉਂਦਾ ਹੈ ਕਿ ਬਾਕਾਇਦਾ ਕਸਰਤ ਕਰਨੀ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਅਤੇ ਤੁਹਾਡੇ ਸ਼ੱਕਰ ਰੋਗ (ਸ਼ੁਗਰ) ਨੂੰ ਕਾਬੂ ਰੱਖਣ ਵਿੱਚ ਕਿਵੇਂ ਮਦਦ ਕਰਦੀ ਹੈ।

ਜਦੋਂਹੀਤੁਸੀਂਕਸਰਤਕਰਦੇਹੋ ਕਸਰਤਕਰਨਦੇਲੰਮੇ-ਸਮੇਂਲਈਫਾਇਦੇ
ਕਸਰਤ 1 ਘੰਟੇਦੇਅੰਦਰ-ਅੰਦਰਤੁਹਾਡੇਖ਼ੂਨਵਿੱਚਲੇਗਲੂਕੋਜ਼ਨੂੰਘਟਾਉਂਦੀਹੈ। ਸਮਾਂਪਾਕੇਤੁਹਾਡੇਖ਼ੂਨਵਿੱਚਲੇਗਲੂਕੋਜ਼ਦੇਪੱਧਰਵਿੱਚਸੁਧਾਰਆਉਂਦਾਹੈ।
ਤੁਹਾਡੇਮਿਜਾਜ, ਨੀਂਦਦੇਵਿਹਾਰ, ਅਤੇਊਰਜਾਦੇਪੱਧਰਾਂਵਿੱਚਸੁਧਾਰਹੁੰਦਾਹੈ। ਤੁਹਾਡੇਸਰੀਰਦੀਚਰਬੀਨੂੰਘਟਾਉਂਦੀਹੈ।
ਤੁਹਾਡਾਸਰੀਰਇਨਸੁਲਿਨ (ਤੁਹਾਡੀਸਰੀਰਕਜਾਂਡਾਕਟਰਵੱਲੋਂਤਜਵੀਜ਼ਕੀਤੀਹੋਈ) ਦੀਬਿਹਤਰਢੰਗਨਾਲਵਰਤੋਂਕਰਦਾਹੈ। ਤੁਹਾਡੀਪਾਚਕਗ੍ਰੰਥੀ (ਪੈਨਕਰਿਅਸ), ਗੁਰਦਿਆਂ, ਅੱਖਾਂ, ਅਤੇਨਸਾਂਨੂੰਸਿਹਤਮੰਦਰੱਖਣਵਿੱਚਮਦਦਕਰਦੀਹੈ।